ਤੁੱਥ ਮੁੱਥ (ਵਿਅੰਗ)

ਥਾਂ ਥਾਂ ਭਟਕਣ ਦੀ ਜ਼ਰੂਰਤ ਨਹੀਂ  ਹੁਣ ਘਰ ਦਾ ਸਾਰਾ ਸਮਾਨ ਲੋਟੂ ਸਟੋਰ ਦੀ ਇੱਕ ਛੱਤ ਥੱਲੇ -ਰੇਡੀਓ ਦੀ ਮਸ਼ਹੂਰੀ , ਕਰੋੜਾਂ ਸਾਲਾਂ ਦਾ ਕਲੰਡਰ ਇੱਕ ਇੰਚ ਵਿੱਚ- ਅਖਬਾਰ ਦੀ ਖਬਰ । ਹੈਂ…?? ਹਰ ਚੀਜ ਇੰਨੀ ਛੋਟੀ ਤਾਂ ਇਹ ਵਿਚਾਰ ਡਮਾਕ ‘ਚ ‘ਥੌੜੇ ਵਾਂਗੂੰ ਵੱਜਾ ਕਿ ਫਿਰ ਜੋਤਸ਼ੀਆਂ ਨੇ ਇੰਨੀ “ਛੋਟੀ ਜਿਹੀ ਦੁਨੀਆਂ” ਵਿਚਲੇ 6,789,801,224 (31 ਅਗਸਤ 2009 , ਸ਼ਾਮ ਦੇ 5 ਵੱਜ ਕੇ 50 ਮਿਨਟ ਤੱਕ)ਲੋਕਾਂ ਨੂੰ ਸਿਰਫ ਬਾਰਾਂ ਰਾਸ਼ੀਆਂ ਵਿੱਚ ਵੰਡ ਕੇ ਖੁਆਹ-ਮੁ-ਖੁਆਹ ਆਪਣਾ ਤੇ ਲੋਕਾਂ ਦਾ ਡਮਾਕ ਕਿਉਂ ਖਰਾਬ ਕੀਤਾ ਹੋਇਐ । ਕਿਉਂ ਨਾ ਸਭ ਨੂੰ ਇੱਕ ਰਾਸ਼ੀ ਥੱਲੇ ਲਿਆਕੇ  ਸਮੇਂ ਦੀ ਬੱਚਤ ਕੀਤੀ ਜਾਵੇ । ਪੂਰੇ 70 ਸਾਲਾਂ ਦੀ ਲੰਬੀ ਖੋਜ਼ ਤੋਂ ਬਾਅਦ (ਭਾਵੇਂ ਕਿ ਮੇਰੀ ਉਮਰ ਅਜੇ ਪੰਦਰਾਂ ਗੁਣਾ ਦੋ ਜਮ੍ਹਾਂ ਦਸ ਸਾਲ ਹੀ ਹੈ) ਇਹ ਸਿੱਟੇ ਸਾਹਮਣੇ  ਆਏ ਹਨ ਕਿ ਜੋ:-

ਮਾਸੂਮ ਬੱਚੇ:- ਜੋ ਅੱਗ ਵਿੱਚ ਹੱਥ ਪਾਉਣਾ ਚਾਹੁੰਦੇ ਹਨ ਪਰ ਮਾਂ-ਪਿਉ ਉਹਨਾਂ ਦੇ ਰਾਹ ਵਿੱਚ ਰੋੜਾ ਹਨ

ਜਵਾਨ :- ਜੋ ਸਮੁਚੇ ਹੀ ਅੱਗ ਵਿੱਚ ਸੜਨਾ ਚਹੁੰਦੇ ਨੇ ਪਰ ਸਮਝਦੇ ਨੇ ਕਿ ਸਮਾਜ, ਧਰਮ ,

ਲੋਕਾਚਾਰੀ ਦੇ ਬੰਧਨ ਉਹਨਾਂ ਦੀ ਮੰਜ਼ਿਲ ਵਿੱਚ ਰੁਕਾਵਟ ਹਨ ।

ਬੁੱਢੇ:- ਜੋ ਸਾਰੀ ਜ਼ਿੰਦਗੀ ਆਪਣੀ ਔਲਾਦ ਲਈ ਮਰ ਮਿਟੇ ਪਰ ਅੰਤ ਸਮੇ ਉਹਨਾ ਦੀ ਹਾਲਤ ਘਰ ਵਿੱਚ ਰੱਖੇ ਕੁੱਤੇ ਤੋਂ ਵੀ ਬਦਤਰ ਹੈ ।

ਨੇਤਾ:- ਜੋ ਵੋਟਾਂ ਸਮੇ ਲੋਕਾਂ ਦੀਆਂ ਜੁੱਤੀਆਂ ਚੱਟ ਚੱਟ ਵੋਟਾਂ ਮੰਗੇ ਹਨ ਪਰ ਉਹਨਾ ਦੀਆਂ ਵੋਟਾਂ ਨੂੰ ਕੋਈ ਅਮੀਰ ਉਮੀਦਵਾਰ ਚੱਟ ਜਾਂਦਾ ਹੈ

ਨੇਤਾ ਨੰਬਰ 2:- ਧਰਮ ਤੇ ਰਾਜਨੀਤੀ ਅੱਡ ਅੱਡ ਹੋਣ ਦਾ ਰੌਲਾ ਤਾਂ ਪਉਂਦਾ ਹੈ ਪਰ ਅਖਬਾਰ ਵਿੱਚ ਕਿਸੇ ਕਮੀਨੇ ਸਾਧ ਦਾ ਪੈਰਾਂ ‘ਚ ਝੁਕੇ ਦੀ ਫੋਟੋ ਸਾਰੇ ਪੋਲ ਕੋਲ ਦਿੰਦੀ ਹੈ ।

ਪਰਜਾ:- ਜੋ ਆਪਣਾ ਕੀਮਤੀ ਵੋਟ ਦੇ ਕੇ ਨੇਤਾ ਦੀ ਕਿਸਮਤ ਤਾਂ ਬਦਲ ਦਿੰਦੀ ਹੈ ਪਰ ਫਿਰ ਪੰਜ ਸਾਲ ਆਪਣੀ ਬਦਕਿਸਮਤੀ ਤੇ ਝੂਰਦੀ ਹੈ

ਧਾਰਮਿਕ ਸੰਸਥਾਵਾਂ ਦੇ ਪਰਧਾਨ:- ਸੰਗਤਾਂ ਦੇ ਗੁਰੂ ਨੂੰ ਦਿਤੇ ਚੜ੍ਹਾਵੇ ਕੁੰਡਲ਼ੀ ਮਾਰ ਧਰਮ ਸਥਾਨ ਦੇ ਨਾਲ਼ ਨਾਲ਼  ਆਪਣਾ ਬਿਜ਼ਨਿਸ ਵੀ ਖੜਾ ਕਰ ਲੈਦੇ ਹਨ, ਹਰ ਹੀਲੇ ਕੁਰਸੀ ਨੂੰ ਸੱਪ ਵਲ਼ੇਵਾਂ ਮਾਰੀ ਰੱਖਦੇ ਹਨ ਤੇ ਆਪਣੀਆਂ ਕਰਤੂਤਾਂ ਜਾਹਰ ਹੋਣ ਤੇ ਪਰਧਾਨਗੀ ਦੀ ਚੋਣ ਹਾਰਨ ਮਗਰੋਂ ਨਵਾਂ ਧਰਮ ਸਥਾਨ ਉਸਾਰ ਲੈਂਦੇ ਹਨ

ਧਰਮ ਗੁਰੂ:- ਵੱਡੇ ਵੱਡੇ ਡੇਰੇ ਬਣਾ ਗੁਰੂ ਬਣ ਬੈਠੇ  ਡੇਰਿਆ ਵਿੱਚ ਰੱਖੀਆਂ ਦਾਸੀਆਂ ਨਾਲ਼ ਬਲਾਤਕਾਰ ਕਰਨ ਦੇ ਦੋਸ਼ ਮਗਰੋਂ ਜੇਲ ਵਿੱਚ ਸੜਨ ਦੇ ਡਰ ਤੋਂ ਮਸੂਮ ਲੋਕਾਂ ਨੂੰ ਆਪਸ ਵਿੱਚ ਭਿੜਵਾ ਭਿੜਵਾ ਮਰਾ ਦਿੰਦੇ ਨੇ ।

ਬੀਬੀਆਂ :-  “ਬੇ-ਔਲਾਦ ਬਾਬੇ” ਕੋਲੋਂ ਲੜਕਾ ਮੰਗਣ ਗਈਆਂ ਆਪਣੀ ਸੁੱਚੀ ਚੁੰਨੀ ਤੇ ਦਾਗ ਲੁਆ ਕੇ ਮੁੜੀਆਂ।

ਆਦਮੀ:- ਉਪਰੋਕਤ ਸੱਚ ਜਾਣਦੇ ਹੋਏ ਵੀ ਬੁਲ੍ਹੀਂ ਚੁੱਪ ਦਾ ਜੰਦਰਾ ਲਾ ਧਾਰਮਿਕ ਸ਼ਰਧਾ ‘ਚ ਅੰਨ੍ਹੇ ਹੋ ਬੈਠੇ ਹਨ

ਧਰਮ ਪੁਜਾਰੀ ਨੰਬਰ 1 :-  ਧਰਮ ਦੇ ੳ ਅ ਤੋਂ ਅਣਜਾਣ ਪਰ ਜਿਹਨਾਂ ਨੇ ਧਰਮ ਵਿੱਚ ਅੰਨ੍ਹੀ ਸ਼ਰਧਾ ਰੱਖਣ ਵਾਲੇ  ਲੋਕਾਂ ਨੂੰ ਆਪਣੇ ਧਰਮ ਗਰੰਥ ਦਾ ਅੱਖਰ ਅੱਖਰ ਵੇਚ ਛੱਡਿਆ  ਹੈ।

ਧਰਮ ਪੁਜਾਰੀ ਨੰਬਰ 2:- ਧਰਮ ਅਸਥਾਨਾ ਅੰਦਰ ਹੋ ਰਹੀ ਕਮੀਨਗੀ ਵਿਰੁੱਧ ਅਵਾਜ ਉਠਾਉਣੀ ਚਹੁੰਦੇ ਹਨ ਪਰ ਉਹਨਾ ਵਿਚਾਰਿਆਂ ਨੂੰ ਧਰਮ ਸਥਾਨ ਅੰਦਰ ਪੈਰ ਰੱਖਣ ਦੀ ਇਜ਼ਾਜਤ ਨਹੀਂ ।

ਧਾਰਮਿਕ ਵਿਦਵਾਨ:- ਧਰਮ ਦੇ ਕੇਂਦਰੀ ਸਥਾਨਾ ਉੱਪਰ ਧਰਮ ਦੇ ਨਾਂ ‘ਤੇ ਹੋ ਰਹੀ ਲੁਟ ਤੇ ਕਮੀਨਗੀ ਵਿਰੁਧ ਲਿਖਣ ਦੇ ਕਸੂਰ ਬਦਲੇ ਭਾੜੇ ਦੇ ਗਧੇ ਧਾਰਮਿਕ ਰਾਜਨੀਤੀ ਦੇ ਮੁਖੀਆਂ ਵੱਲੋਂ ਧਰਮ ਵਿੱਚੋਂ ਹੀ ਬਾਹਰ ਵਗਾਹ ਮਾਰੇ ਗਏ।

ਜੋਤਸ਼ੀ:- ਲੋਕਾਂ ਦਾ ਭਵਿੱਖ ਦਸਦਾ ਟਰੱਕ ਥੱਲੇ ਆ ਕੇ ਮਾਰਿਆ ਗਿਆ ।

ਵਿਦਿਆਰਥੀ:- ਨਸ਼ੇ ਦੀ ਲੋਰ ਵਿੱਚ  ਸਾਰਾ ਸਾਲ ਕਿਤਾਬਾਂ ਵੱਲੋਂ ਮੂੰਹ ਮੋੜ ਇੱਕ ਤਰਫਾ ਪਿਆਰ ਦੀ ਖੁਮਾਰੀ ਵਿੱਚ ਕਾਲਜ ਤੋਂ  ਕਥਿਤ ਪਰੇਮਿਕਾ ਦੇ ਘਰ ਤੱਕ ਚੱਕਰ ਲਉਣ ਤੀਕਰ ਸੀਮਤ ਰਹੇ।

ਅਧਿਆਪਕ :- ਗੁਰੂ ਵਰਗੇ ਪਵਿਤਰ ਫ਼ਰਜ਼ਾਂ ਤੋਂ ਮੂੰਹ ਫੇਰ ਪੁੱਤਰਾਂ ਵਰਗੇ ਵਿਦਿਆਰਥੀਆਂ ਨੂੰ ਬਲ਼ਦੀ ਦੇ ਬੂਥੇ ਧੱਕ ਤਨਖਾਹਾਂ ਲੈਣ ਤੱਕ ਸੀਮਤ ਰਹੇ।

ਲੇਖਕ ਨੰਬਰ 1:- ਸਥਾਪਿਤ ਲੇਖਕਾਂ ਦੀਆਂ ਰਚਨਾਵਾਂ ਚੋਰੀ ਕਰ ਆਪਣੇ ਨਾਮ ਥੱਲੇ ਛਪਾਉਣ ਦਾ ਮਹਾਨ ਕਾਰਜ ਕਰਦੇ ਰਹੇ ਤੇ ਪੱਲਿਓਂ ਪੈਸੇ ਖਰਚ ਆਪਣਾ ਸਨਮਾਨ ਕਰਾਉਂਦੇ ਦੇਖੇ ਗਏ।

ਲੇਖਕ ਨੰਬਰ 2:- ਇਮਾਨਦਾਰੀ ਨਾਲ਼ ਮਾਂ ਬੋਲੀ ਦੀ ਸੇਵਾ ਕੀਤੀ ਪਰ ਅੰਤ ਸਮੇ ਅੱਡੀਆਂ ਰਗੜ ਰਗੜ ਕੇ ਮਰੇ ।

ਲੇਖਕ ਨੰਬਰ 3:- ਆਪਣੇ ਲਿਖੇ ਦੁ-ਅਰਥੇ ਗੀਤ ਆਪਣੀਆਂ ਮਾਵਾਂ ਭੈਣਾ ਦੇ ਕੰਨੀ ਪਉਣ ਦਾ ਅਪਵਿੱਤਰ ਕਾਰਜ ਕਰਦੇ ਨੇ ।

ਪਾਠਕ:-  ਇਮਾਨਦਾਰੀ ਨਾਲ਼ ਕਬੂਲ ਕਰਦੇ ਨੇ ਕਿ ਅਸੀਂ ਮਾਂ ਬੋਲੀ ਸਾਹਿਤ ਵੱਲ ਕਦੇ ਚੰਗੀ ਨਜ਼ਰ ਨਾਲ਼ ਨਹੀਂ ਦੇਖਿਆ ।

ਗਾਇਕ:-  ਸੜਕ ਤੇ ਤੁਰੀ ਜਾਂਦੀ ਕਿਸੇ ਦੀ ਧੀ ਭੈਣ ਜਿਹਨਾਂ ਨੂੰ ਅੱਗ ਵਰਗੀ ਲਗਦੀ ਹੈ ਤੇ ਜਾਂ ਆਪਣੀ ਅਵਾਜ ਨੂੰ ਵੇਚਣ ਲਈ ਨੰਗੇ ਜਿਸਮਾਂ ਨੁੰ ਵਰਤ ਕੇ ਮਾਂ ਬੋਲੀ ਦੀ ਸੇਵਾ ਦੀ ਥਾਂ ਬਲਾਤਕਾਰ ਕਰ ਰਹੇ ਹਨ।

ਉਪਰੋਕਤ ਬਾਲਕ ਅਤੇ ਬਾਲਿਕਾਵਾਂ ਦੇ ਜਨਮ ਸਮੇਂ ਸਾਰੇ ਗ੍ਰਹਿ ਸ਼ਰਮ ਨਾਲ਼ ਮੂੰਹ ਲੁਕੋ ਕੇ ਕਿਸੇ ਹੋਰ ਗ੍ਰਹਿ ਦੇ ਦਰਵਾਜ਼ੇ ਖੜਕਾਉਂਦੇ ਦੇਖੇ ਗਏ ਕੋਈ ਵੀ ਗ੍ਰਹਿ ਆਪਣੇ ਘਰ ਵਿੱਚ ਮੌਜੂਦ ਨਹੀਂ ਸੀ ਇਸ ਲਈ ਇਹਨਾਂ ਨੂੰ ਪ੍ਰਚੱਲਤ ਰਾਸ਼ੀ ਵਿੱਚ ਰੱਖਣਾ ਮਹਾਨ ਨਲਾਇਕੀ ਹੈ ਤੇ ਇਹਨਾਂ ਸਾਰਿਆਂ ਦੀ ਰਾਸ਼ੀ ਤੁੱਥ ਮੁੱਥ  ਹੈ

ਨੋਟ:- ਜੇ ਤੁੱਥ ਮੁੱਥ ਸ਼ਬਦ ਦਾ ਅਰਥ ਨਾ ਪਤਾ ਲੱਗੇ ਤਾਂ ਆਪਣਾ ਨਾਮ ,ਘਰ ਦਾ ਪਤਾ, ਜਨਮ ਤਰੀਕ ਭੇਜ ਕੇ ਪੁੱਛ ਸਕਦੇ ਹੋ “ਅਰਥ” ਇੱਕ ਹਫ਼ਤੇ ਵਿੱਚ ਤੁਹਾਡੇ ਦਰ ਤੇ ਪਹੁੰਚ ਜਾਏਗਾ ਤੇ ਤੁਹਾਡੇ ਨਾਮ ‘ਤੇ “ਮਾਸਟਰ ਕਾਰਡ” ਬਣ ਕੇ ਦੋ ਹਫ਼ਤਿਆਂ ਵਿੱਚ ਮੇਰੇ ਦਰ ਤੇ……

ਘਟੀਆ ਤੇ ਨਕਲੀ ਜੋਤਸ਼ੀਆਂ ਤੋਂ ਸਾਵਧਾਨ ਜੋਤਸ਼ੀਆਂ ਵਿੱਚ ਇੱਕੋ ਨਾਮ

ਅਨਾਮ

……………………………. ਬਾਕੀ ਕਿਤੇ ਫੇਰ

ਰਾਸ਼ੀ ਫਂਲ਼

ਰਾਸ਼ੀ ਫਲ਼

ਮੇਖ

ਮੇਖ

ਬਿਰਖ

ਬਿਰਖ

ਮਿਥਨ

ਮਿਥਨ

ਕਰਕ

ਕਰਕ

ਸਿੰਘ

ਸਿੰਘ

ਕੰਨਿਆਂ

ਕੰਨਿਆਂ

ਤੁਲਾ

ਤੁਲਾ

ਬਿਰਸ਼ਚਕ

ਬਰਿਸ਼ਚਕ

ਧਨ

ਧਨ

ਮਕਰ

ਮਕਰ

ਕੁੰਭ

Diapositive03

ਮੀਨ

ਮੀਨ

Follow

Get every new post delivered to your Inbox.